ਬਦਰੀਨਾਥ, 8 ਮਈ
ਉਤਰਾਖੰਡ ਦੇ ਬਦਰੀਨਾਥ ਧਾਮ ਦੇ ਕਪਾਟ ਵੈਦਿਕ ਜਾਪ ਅਤੇ ਰਵਾਇਤੀ ਰੀਤੀ-ਰਿਵਾਜ਼ਾਂ ਨਾਲ ਅੱਜ ਸਵੇਰੇ 6.15 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਭਗਵਾਨ ਵਿਸ਼ਨੂੰ ਨੂੰ ਸਮਰਪਿਤ ਬਦਰੀਨਾਥ ਧਾਮ ਦੇ ਕਪਾਟ ਖੋਲ੍ਹਣ ਦੇ ਮੌਕੇ ‘ਤੇ ਸਮਾਗਮ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਪਹੁੰਚੇ। ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣ ਨਾਲ ਹੀ ਚਾਰਧਾਮ ਯਾਤਰਾ ਸ਼ੁਰੂ ਹੋ ਗਈ ਹੈ, ਕਿਉਂਕਿ ਇਸ ਦੇ ਚਾਰ ਮੰਦਰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 3 ਮਈ ਨੂੰ ਅਕਸ਼ੈ ਤ੍ਰਿਤੀਆ ਮੌਕੇ ‘ਤੇ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਖੋਲ੍ਹੇ ਗਏ ਸਨ, ਜਦਕਿ ਕੇਦਾਰਨਾਥ ਮੰਦਰ ਦੇ ਕਪਾਟ 6 ਮਈ ਨੂੰ ਖੋਲ੍ਹੇ ਗਏ ਸਨ।