ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 24 ਜੂਨ
ਭਾਰਤ ਵੱਲੋਂ ਇਸ ਸਾਲ ਦੇ ਅੰਤ ‘ਚ ਜੀ-20 ਦੀ ਪ੍ਰਧਾਨਗੀ ਸੰਭਾਲਣ ਬਾਅਦ ਅਗਲੇ ਸਾਲ ਇਸ ਸਮੂਹ ਦਾ ਸਿਖ਼ਰ ਸੰਮੇਲਨ ਜੰਮੂ-ਕਸ਼ਮੀਰ ’ਚ ਹੋਵੇਗੀ। ਭਾਰਤ 1 ਦਸੰਬਰ 2022 ਨੂੰ ਇੰਡੋਨੇਸ਼ੀਆ ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੇਗਾ ਅਤੇ 2023 ਵਿੱਚ ਪਹਿਲੀ ਵਾਰ ਭਾਰਤ ਵਿੱਚ ਜੀ-20 ਨੇਤਾਵਾਂ ਦਾ ਸੰਮੇਲਨ ਸੱਦੇਗਾ। ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਵਿਦੇਸ਼ ਮੰਤਰਾਲੇ ਨਾਲ ਤਾਲਮੇਲ ਲਈ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਹੈ।