ਆਜ਼ਮਗੜ੍ਹ, 21 ਸਤੰਬਰ
ਊੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ’ਚ ਅੱਜ ਚਾਰ ਸੀਟਾਂ ਵਾਲਾ ਜਹਾਜ਼ ਅਚਾਨਕ ਖੇਤਾਂ ’ਚ ਡਿੱਗ ਗਿਆ ਜਿਸ ਕਾਰਨ 21 ਵਰ੍ਹਿਆਂ ਦੇ ਟਰੇਨੀ ਪਾਇਲਟ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਖ਼ਰਾਬ ਮੌਸਮ ਕਾਰਨ ਹਾਦਸਾ ਵਾਪਰਿਆ ਹੈ। ਆਜ਼ਮਗੜ੍ਹ ਦੇ ਜ਼ਿਲ੍ਹਾ ਮੈਜਿਸਟਰੇਟ ਰਾਜੇਸ਼ ਕੁਮਾਰ ਨੇ ਕਿਹਾ ਕਿ ਜਹਾਜ਼ ਸਵੇਰੇ ਸਾਢੇ 11 ਵਜੇ ਦੇ ਕਰੀਬ ਕੁਸ਼ਾਹਾ ਫਰੀਊਦੀਨਪੁਰ ਪਿੰਡ ਦੇ ਖੇਤਾਂ ’ਚ ਡਿੱਗਿਆ। ਸਿਖਲਾਈ ਇੰਸਟੀਚਿਊਟ ਦੇ ਜਹਾਜ਼ ਨੇ ਸਵੇਰੇ ਸਾਢੇ 10 ਵਜੇ ਦੇ ਕਰੀਬ ਊਡਾਣ ਭਰੀ ਸੀ ਅਤੇ ਜਹਾਜ਼ ’ਚ ਸਿਰਫ਼ ਇਕ ਵਿਅਕਤੀ ਸਵਾਰ ਸੀ। ਇਹ ਜਹਾਜ਼ ਅਮੇਠੀ ਦੇ ਇੰਦਰਾ ਗਾਂਧੀ ਰਾਸ਼ਟਰੀ ਊਡਾਨ ਅਕੈਡਮੀ ਦਾ ਸੀ। ਮਾਰੇ ਗਏ ਪਾਇਲਟ ਦੀ ਪਛਾਣ ਪਲਵਲ (ਹਰਿਆਣਾ) ਦੇ ਕੌਂਕਾਰਕ ਸਰਨ ਵਜੋਂ ਹੋਈ ਹੈ। ਅਕੈਡਮੀ ਦੇ ਤਰਜਮਾਨ ਨੇ ਦੱਸਿਆ ਕਿ ਸਰਨ ਨੂੰ ਟਰੇਨੀ ਵਜੋਂ 125 ਘੰਟੇ ਤੱਕ ਜਹਾਜ਼ ਊਡਾਊਣ ਦਾ ਤਜਰਬਾ ਸੀ ਜਿਸ ’ਚੋਂ 52 ਘੰਟੇ ਊਸ ਨੇ ਇਕੱਲਿਆਂ ਹੀ ਊਡਾਣ ਭਰੀ ਸੀ। ਤਰਜਮਾਨ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਮੁਤਾਬਕ ਜਹਾਜ਼ ਸੰਘਣੇ ਬੱਦਲਾਂ ’ਚ ਫਸ ਗਿਆ ਸੀ ਜਿਸ ਕਾਰਨ ਹਾਦਸਾ ਵਾਪਰਿਆ। ਅਧਿਕਾਰੀ ਨੇ ਕਿਹਾ ਕਿ ਇਹ ਚਾਰ ਸੀਟਾਂ ਵਾਲਾ ਐੱਸਓਸੀਏਟੀਏ ਟੀਬੀ 20 ਜਹਾਜ਼ ਸੀ ਅਤੇ ਇਹ ਪੂਰੇ ਸਾਜ਼ੋ ਸਾਮਾਨ ਨਾਲ ਲੈਸ ਸੀ। ਆਜ਼ਮਗੜ੍ਹ ਪ੍ਰਸ਼ਾਸਨ ਅਤੇ ਅਧਿਕਾਰੀ ਤੁਰੰਤ ਹਾਦਸੇ ਵਾਲੀ ਥਾਂ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। -ਪੀਟੀਆਈ