ਮੁੰਬਈ: ਭਾਰਤੀ ਜਲਸੈਨਾ ਦਾ ਬੇੜਾ ਸ਼ਰਦੁਲ ਕੁਵੈਤ ਤੇ ਕਤਰ ਤੋਂ 7640 ਆਕਸੀਜਨ ਸਿਲੰਡਰ, ਦੋ ਆਈਐੱਸਓ ਕੰਟੇਨਰ ਜਿਨ੍ਹਾਂ ਵਿੱਚ 21-21 ਮੀਟਰਕ ਟਨ ਤਰਲ ਮੈਡੀਕਲ ਆਕਸੀਜਨ ਹੈ ਤੇ 15 ਆਕਸੀਜਨ ਕੰਸਨਟਰੇਟਰਾਂ ਦੀ ਖੇਪ ਲੈ ਕੇ ਮੁੰਬਈ ਦੀ ਬੰਦਰਗਾਹ ’ਤੇ ਪੁੱਜਾ ਹੈ। ਇਸ ਬੇੜੇ ਨੂੰ ਖਾੜੀ ਮੁਲਕਾਂ ਤੋਂ ਤਰਲ ਮੈਡੀਕਲ ਆਕਸੀਜਨ ਦੀ ਢੋਆ-ਢੁਆਈ ਲਈ ਤਾਇਨਾਤ ਕੀਤਾ ਗਿਆ ਸੀ। -ਪੀਟੀਆਈ