ਪਟਨਾ, 23 ਨਵੰਬਰ ਸਤਾਰਵੀਂ ਬਿਹਾਰ ਅਸੈਂਬਲੀ ਦਾ ਪੰਜ ਰੋਜ਼ਾ ਪਲੇਠਾ ਇਜਲਾਸ ਅੱਜ ਸ਼ੁਰੂ ਹੋ ਗਿਆ। ਪਹਿਲੇ ਦਿਨ ਪ੍ਰੋਟੈੱਮ ਸਪੀਕਰ ਜੀਤਨ ਰਾਮ ਮਾਂਝੀ ਨੇ ਅਸੈਂਬਲੀ ਦੇ ਨਵੇਂ ਚੁਣੇ ਮੈਂਬਰਾਂ ਨੂੰ ਹਲਫ਼ ਦਿਵਾਇਆ। ਅਸੈਂਬਲੀ ਦੇ ਕੇਂਦਰੀ ਹਾਲ ਵਿੱਚ ਹੋਏ ਹਲਫ਼ਦਾਰੀ ਸਮਾਗਮ ਦੌਰਾਨ ਕੋਵਿਡ-19 ਲਈ ਜਾਰੀ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਗਈ। ਅੱਜ ਹਲਫ਼ ਲੈਣ ਵਾਲੇ ਵਿਧਾਇਕਾਂ ’ਚ ਉਪ ਮੁੱਖ ਮੰਤਰੀ ਤੇ ਭਾਜਪਾ ਮੈਂਬਰ ਤਾਰਕਿਸ਼ੋਰ ਪ੍ਰਸਾਦ, ਰੇਣੂ ਦੇਵੀ, ਵਿਜੈ ਕੁਮਾਰ ਚੌਧਰੀ, ਬਿਜੇਂਦਰ ਪ੍ਰਸਾਦ ਯਾਦਵ, ਸ਼ੀਲਾ ਕੁਮਾਰੀ, ਅਮਰੇਂਦਰ ਪ੍ਰਤਾਪ ਸਿੰਘ,ਰਾਮਪ੍ਰੀਤ ਪਾਸਵਾਨ, ਰਾਮ ਸੂਰਤ ਕੁਮਾਰ ਪ੍ਰਮੁੱਖ ਸਨ। ਨਵੇਂ ਮੈਂਬਰਾਂ ਨੂੰ ਹਲਫ਼ ਦਿਵਾਉਣ ਮੌਕੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜੂਦ ਸਨ। ਕੁਮਾਰ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਹਨ। ਭਲਕੇ 24 ਨਵੰਬਰ ਨੂੰ ਵੀ ਮੈਂਬਰਾਂ ਨੂੰ ਹਲਫ਼ ਦਿਵਾਉਣ ਦਾ ਸਿਲਸਿਲਾ ਜਾਰੀ ਰਹੇਗਾ। -ਪੀਟੀਆਈ