ਕੋਲਕਾਤਾ: ਜਲ ਸੈਨਾ ਦੀ ਸਮਰੱਥਾ ਵਧਾਉਣ ਲਈ ਰੱਖਿਆ ਦਾ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀ ਗਾਰਡਨ ਰੀਚ ਸ਼ਿਪਬਿਲਡਰ ਐਂਡ ਇੰਜਨੀਅਰਜ਼ (ਜੀਆਰਐੱਸਈ) ਵੱਲੋਂ ਪ੍ਰਾਜੈਕਟ 17-ਏ ਤਹਿਤ ਤਿਆਰ ਪਹਿਲਾ ਜੰਗੀ ਬੇੜਾ 14 ਦਸੰਬਰ ਨੂੰ ਲਾਂਚ ਕੀਤਾ ਜਾਵੇਗਾ। ਇਹ ਬੇੜਾ ਰਾਡਾਰ ਤੋਂ ਬਚ ਕੇ ਨਿਕਲਣ ਦੀ ਸਮਰੱਥਾ ਰੱਖਦਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਇਸ ਮੌਕੇ ਮੁੱਖ ਮਹਿਮਾਨ ਹੋਣਗੇ। ਬੇੜੇ ਨੂੰ ਜਨਰਲ ਰਾਵਤ ਦੀ ਪਤਨੀ ਮਧੂਲਿਕਾ ਰਾਵਤ ਵੱਲੋਂ ਹੁਗਲੀ ਨਦੀ ਦੇ ਕੰਢੇ ’ਤੇ ਲਾਂਚ ਕੀਤਾ ਜਾਵੇਗਾ। ਜਲ ਸੈਨਾ ਨੂੰ ਸੌਂਪੇ ਜਾਣ ਤੋਂ ਪਹਿਲਾਂ ਇਸ ਬੇੜੇ ਦੀ ਕਈ ਤਰੀਕਿਆਂ ਨਾਲ ਪਰਖ ਕੀਤੀ ਜਾਵੇਗੀ। -ਪੀਟੀਆਈ