ਨਵੀਂ ਦਿੱਲੀ, 5 ਜਨਵਰੀ
ਸਿਹਤ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਅੱਜ ਰਾਜਸਥਾਨ ਵਿੱਚ ਓਮੀਕਰੋਨ ਕਾਰਨ ਇਕ ਵਿਅਕਤੀ ਦੀ ਮੌਤ ਹੋਈ। ਇਹ ਇਸ ਕਾਰਨ ਹੋਈ ਦੇਸ਼ ਵਿੱਚ ਪਹਿਲੀ ਮੌਤ ਹੈ। ਅਧਿਕਾਰੀ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ ਓਮੀਕਰੋਨ ਦੇ ਕੇਸ ਹੁਣ ਵੱਧ ਕੇ 2,135 ਹੋ ਗਏ ਹਨ। ਇਸ ਦੌਰਾਨ ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 58,097 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਵਾਇਰਸ ਪੀੜਤਾਂ ਗਿਣਤੀ ਵੱਧ ਕੇ 3,50,18,358 ਹੋ ਗਈ ਹੈ। 199 ਦਿਨਾਂ ਬਾਅਦ ਇਕ ਦਿਨ ਵਿੱਚ ਐਨੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ 20 ਜੂਨ 2021 ਨੂੰ 58,419 ਨਵੇਂ ਮਾਮਲੇ ਸਾਹਮਣੇ ਆਏ ਸਨ। ਦੇਸ਼ ਵਿੱਚ 534 ਕਰੋਨਾ ਮਰੀਜ਼ਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 4,82,551 ਹੋ ਗਈ ਹੈ।