ਮੁੰਬਈ, 31 ਮਾਰਚ
ਕੌਮੀ ਜਾਂਚ ਏਜੰਸੀ (ਐੱਨਆਈਏ) ਦੇ ਸੂਤਰਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਦਯੋਗਪਤੀ ਮੁਕੇਸ਼ ਅੰਬਾਨੀ ਦੀ ਰਿਹਾਇਸ਼ ਨਜ਼ਦੀਕ ਵਾਹਨ ਵਿਚ ਰੱਖੀਆਂ ਪਈ ਜੈਲੇਟਿਨ ਛੜਾਂ ਮੁੰਬਈ ਪੁਲੀਸ ਦੇ ਮੁਅੱਤਲ ਅਧਿਕਾਰੀ ਸਚਿਨ ਵਾਜ਼ੇ ਨੇ ਖਰੀਦੀਆਂ ਸਨ। ਸੂਤਰਾਂ ਨੇ ਧਮਾਕਾਖੇਜ਼ ਸਮੱਗਰੀ ਦੇ ਸਰੋਤ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ। ਸੂਤਰਾਂ ਨੇ ਦੱਸਿਆ ਕਿ ਐੱਨਆਈਏ ਇਸ ਕੇਸ ਦੀ ਪੜਤਾਲ ਕਰ ਰਹੀ ਹੈ ਤਾਂ ਇਹ ਵੀ ਪਤਾ ਲੱਗਾ ਕਿ ਵਾਜ਼ੇ ਨੇ ਆਪਣੇ ਡਰਾਈਵਰ ਸਮੇਤ ਐੱਸਯੂਵੀ ਨੂੰ ਅੰਬਾਨੀ ਦੀ ਰਿਹਾਇਸ਼ ਨੇੜੇ ਖੜ੍ਹੀ ਕਰ ਦਿੱਤਾ ਸੀ।