ਲਖਨਊ, 4 ਅਗਸਤ
ਭਾਰਤੀ ਚੋਣ ਕਮਿਸ਼ਨ ਨੇ ਆਪਣਾ ਦਲ (ਸੋਨੇਲਾਲ) ਨੂੰ ਸੂਬਾਈ ਜਥੇਬੰਦੀ ਵਜੋਂ ਮਾਨਤਾ ਦਿੱਤੀ ਹੈ। ਪਾਰਟੀ ਪ੍ਰਧਾਨ ਅਨੁਪ੍ਰਿਯਾ ਪਟੇਲ ਨੇ ਫੇਸਬੁੱਕ ਪੋਸਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਪਾਰਟੀ ਉੱਤਰ ਪ੍ਰਦੇਸ਼ ਵਿੱਚ ਭਾਜਪਾ ਦੀ ਭਾਈਵਾਲ ਹੈ ਅਤੇ 2016 ਵਿੱਚ ਆਪਣਾ ਦਲ ਤੋਂ ਵੱਖ ਹੋਣ ਬਾਅਦ ਬਣਾਈ ਗਈ ਸੀ। ਦੂਜੇ ਧੜੇ ਨੂੰ ਆਪਣਾ ਦਲ (ਕਮੇਰਵਾਦੀ) ਕਿਹਾ ਜਾਂਦਾ ਹੈ।