ਨਵੀਂ ਦਿੱਲੀ, 8 ਅਕਤੂਬਰ
ਚੋਣ ਕਮਿਸ਼ਨ ਨੇ ਅੱਜ ਠਾਕਰੇ ਤੇ ਸ਼ਿੰਦੇ ਦੋਵੇਂ ਧੜਿਆਂ ਲਈ ਸ਼ਿਵ ਸੈਨਾ ਪਾਰਟੀ ਦਾ ਨਾਂ ਅਤੇ ਇਸ ਦਾ ਚੋਣ ਨਿਸ਼ਾਨ ਤੀਰ ਤੇ ਕਮਾਨ ਇਸਤੇਮਾਲ ਕਰਨ ’ਤੇ ਰੋਕ ਲਗਾ ਦਿੱਤੀ ਹੈ। ਆਪਣੇ ਅੰਤ੍ਰਿਮ ਹੁਕਮਾਂ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਮਹਾਰਾਸ਼ਟਰ ਉਪ ਚੋਣ ਲਈ ਦੋਵੇਂ ਧੜੇ ਆਪੋ-ਆਪਣੀ ਪਾਰਟੀ ਲਈ ਨਵੇਂ ਨਾਂ ਚੁਣ ਸਕਦੇ ਹਨ ਤੇ ਦੋਹਾਂ ਨੂੰ ਚੋਣ ਨਿਸ਼ਾਨ ਦੇ ਦਿੱਤੇ ਜਾਣਗੇ। -ਪੀਟੀਆਈ