ਨਵੀਂ ਦਿੱਲੀ: ਕੋਵਿਡ-19 ਦੇ ਅਸਰ ਕਾਰਨ ਦੇਸ਼ ਦਾ ਅਰਥਚਾਰਾ ਚਾਲੂ ਵਿੱਤੀ ਵਰ੍ਹੇ (2020-21) ’ਚ 7.7 ਫੀਸਦ ਤੱਕ ਘਟਣ ਦਾ ਅਨੁਮਾਨ ਹੈ। ਪਿਛਲੇ ਸਾਲ 2019-20 ਦੌਰਾਨ ਜੀਡੀਪੀ ’ਚ 4.2 ਫੀਸਦ ਦਾ ਵਾਧਾ ਦਰਜ ਕੀਤਾ ਗਿਆ ਸੀ। ਮੁੱਖ ਤੌਰ ’ਤੇ ਮੈਨੂਫੈਕਚਰਿੰਗ ਤੇ ਸੇਵਾ ਖੇਤਰ ਦੇ ਖਰਾਬ ਪ੍ਰਦਰਸ਼ਨ ਕਾਰਨ ਅਰਥਚਾਰੇ ’ਚ ਗਿਰਾਵਟ ਆਉਣ ਦਾ ਅਨੁਮਾਨ ਹੈ। ਕੌਮੀ ਅੰਕੜਾ ਦਫ਼ਤਰ ਅਨੁਸਾਰ ਬਿਜਲੀ ਤੇ ਗੈਸ ਸਪਲਾਈ ਨੂੰ ਛੱਡ ਕੇ ਬਾਕੀ ਸਾਰੇ ਖੇਤਰਾਂ ’ਚ ਗਿਰਾਵਟ ਆਉਣ ਦਾ ਅਨੁਮਾਨ ਹੈ।
-ਪੀਟੀਆਈ