ਮਰਦੇ ਪਿਓ ਦੀ ਇੱਛਾ ਪੁੱਤ ਨੇ ਕਰ ਦਿੱਤੀ ਪੂਰੀ.... : The Tribune India

ਮਰਦੇ ਪਿਓ ਦੀ ਇੱਛਾ ਪੁੱਤ ਨੇ ਕਰ ਦਿੱਤੀ ਪੂਰੀ....

ਮਰਦੇ ਪਿਓ ਦੀ ਇੱਛਾ ਪੁੱਤ ਨੇ ਕਰ ਦਿੱਤੀ ਪੂਰੀ....

ਬੈਤੂਲ, 8 ਫਰਵਰੀ

ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਹਸਪਤਾਲ ਵਿੱਚ ਇੱਕ ਵਿਅਕਤੀ ਨੇ ਆਪਣੇ ਮਰ ਰਹੇ ਪਿਤਾ ਦੀ ਆਖਰੀ ਇੱਛਾ ਪੂਰੀ ਕਰਨ ਲਈ ਵਿਆਹ ਕਰਵਾ ਲਿਆ| ਇਹ ਘਟਨਾ ਸੋਮਵਾਰ ਰਾਤ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 50 ਕਿਲੋਮੀਟਰ ਦੂਰ ਮੁਲਤਾਈ ਦੇ ਕ੍ਰਿਸ਼ ਮੈਮੋਰੀਅਲ ਹਸਪਤਾਲ ਵਿੱਚ ਵਾਪਰੀ। ਪਿੰਡ ਪ੍ਰਭਾਤ ਪੱਤਣ ਦਾ ਰਹਿਣ ਵਾਲਾ 80 ਸਾਲਾ ਮੋਇਤ ਉੱਲਾ ਖਾਨ ਬਲੱਡ ਕੈਂਸਰ ਦਾ ਇਲਾਜ ਕਰਵਾ ਰਿਹਾ ਹੈ ਅਤੇ ਇਸ ਸਮੇਂ ਹਸਪਤਾਲ ਵਿੱਚ ਆਕਸੀਜਨ ਸਪੋਰਟ 'ਤੇ ਹੈ। ਉਸ ਨੇ ਆਪਣੇ ਪੁੱਤਰ ਅਯੂਬ ਖ਼ਾਨ ਨੂੰ ਵਿਆਹ ਕਰਵਾਉਣ ਦੀ ਇੱਛਾ ਪ੍ਰਗਟਾਈ ਤਾਂ ਜੋ ਉਹ ਸ਼ਾਂਤੀ ਨਾਲ ਇਸ ਸੰਸਾਰ ਨੂੰ ਛੱਡ ਸਕੇ। ਨਿਕਾਹ ਮੌਲਵੀ ਦੀ ਹਾਜ਼ਰੀ ਵਿੱਚ ਹੋਇਆ, ਜਿਸ ਵਿੱਚ ਹਸਪਤਾਲ ਦੇ ਸਟਾਫ਼ ਸਮੇਤ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਮਰੀਜ਼ ਆਪਣੀ ਇੱਛਾ ਪੂਰੀ ਹੁੰਦੀ ਦੇਖ ਕੇ ਸੰਤੁਸ਼ਟ ਸੀ। ਹਸਪਤਾਲ ਦੇ ਸਟਾਫ਼ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਯੂਬ ਨੇ ਹਸਪਤਾਲ ਵਿੱਚ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਨਵ-ਵਿਆਹੇ ਜੋੜੇ ਨੂੰ ਰਿਸ਼ਤੇਦਾਰਾਂ ਅਤੇ ਹਸਪਤਾਲ ਦੇ ਸਟਾਫ ਵੱਲੋਂ ਆਸ਼ੀਰਵਾਦ ਦਿੱਤਾ ਗਿਆ। ਹਸਪਤਾਲ ਦੇ ਡਾਕਟਰ ਅੰਕੁਸ਼ ਭਾਰਗਵ ਨੇ ਦੱਸਿਆ ਕਿ ਮਰੀਜ਼ ਨੂੰ ਪਹਿਲਾਂ ਨਾਗਪੁਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਹਸਪਤਾਲ ਵਿੱਚ ਇਲਾਜ ਦਾ ਖਰਚਾ ਜ਼ਿਆਦਾ ਹੋਣ ਕਾਰਨ ਉਸ ਦੇ ਪਰਿਵਾਰ ਵੱਲੋਂ ਉਸ ਨੂੰ ਕ੍ਰਿਸ਼ਨ ਹਸਪਤਾਲ ਲਿਆਂਦਾ ਗਿਆ ਸੀ। ਮਰੀਜ਼ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ ਵਿਆਹ ਦੀ ਇਜਾਜ਼ਤ ਦਿੱਤੀ ਗਈ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਚੋਣ ਕਮਿਸ਼ਨਰਾਂ ਦੀ ਨਿਯੁਕਤੀ ਅਤੇ ਲੋਕਰਾਜ

ਸ਼ਹਿਰ

View All