ਅਹਿਮਦਾਬਾਦ, 17 ਅਪਰੈਲ
ਆਲਮੀ ਸਿਹਤ ਸੰਸਥਾ (ਡਬਲਿਊਐੱਚਓ) ਦੇ ਡਾਇਰੈਕਟਰ ਜਨਰਲ ਡਾ.ਟੈਡਰੋਸ ਗੈਬਰੇਸਿਸ ਸੋਮਵਾਰ ਤੋਂ ਗੁਜਰਾਤ ਦੇ ਤਿੰਨ ਦਿਨਾ ਦੌਰੇ ’ਤੇ ਆਉਣਗੇ। ਇਸ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। ਗੈਬਰੇਸਿਸ 18 ਅਪਰੈਲ ਨੂੰ ਰਾਜਕੋਟ ਪੁੱਜਣਗੇ, ਜਿੱਥੇ ਉਹ ਰਾਤ ਰਹਿਣਗੇ। ਮੰਗਲਵਾਰ ਨੂੰ ਉਹ ਪ੍ਰਧਾਨ ਮੰਤਰੀ ਨਾਲ ਜਾਮਨਗਰ ਵਿੱਚ ਡਬਲਿਊਐੱਚਓ ਦੇ ਰਵਾਇਤੀ ਮੈਡੀਸਨ ਬਾਰੇ ਆਲਮੀ ਸੈਂਟਰ ਦਾ ਨੀਂਹ ਪੱਥਰ ਰੱਖਣਗੇ। ਬੁੱਧਵਾਰ ਨੂੰ ਉਹ ਗਾਂਧੀਨਗਰ ਜਾਣਗੇ, ਜਿੱਥੇ ਪ੍ਰਧਾਨ ਮੰਤਰੀ ਮੋਦੀ ਆਲਮੀ ਆਯੂਸ਼ ਨਿਵੇਸ਼ ਤੇ ਇਨੋਵੇਸ਼ਨ ਸਿਖਰ ਵਾਰਤਾ ਦਾ ਉਦਘਾਟਨ ਕਰਨਗੇ। ਮਹਾਤਮਾ ਮੰਦਰ ਵਿੱਚ ਆਯੋਜਿਤ ਤਿੰਨ ਰੋਜ਼ਾ ਸਿਖਰ ਵਾਰਤਾ ਵਿੱਚ 90 ਦੇ ਕਰੀਬ ਉੱਘੇ ਬੁਲਾਰੇ ਤੇ 100 ਨੁਮਾਇਸ਼ਕਾਰ ਸ਼ਾਮਲ ਹੋਣਗੇ। -ਪੀਟੀਆਈ