ਨਵੀਂ ਦਿੱਲੀ: ਸਰਕਾਰ ਨੇ ਸਾਲ 2020-21 ਲਈ ਜੀਐੱਸਟੀ ਰਿਟਰਨ ਭਰਨ ਦੀ ਆਖ਼ਰੀ ਮਿਤੀ 28 ਫਰਵਰੀ ਤੱਕ ਵਧਾ ਦਿੱਤੀ ਹੈ। ਇਸ ਸਬੰਧੀ ਕੇਂਦਰੀ ਬੋਰਡ ਨੇ ਟਵੀਟ ਕਰ ਕੇ ਦੱਸਿਆ ਕਿ ਵਿੱਤੀ ਵਰ੍ਹੇ 2020-21 ਲਈ ਫਾਰਮ ਜੀਐੱਸਟੀਆਰ- 9 ਵਿੱਚ ਸਾਲਾਨਾ ਰਿਟਰਨ ਭਰਨ ਅਤੇ ਫਾਰਮ ਜੀਐੱਸਟੀਆਰ- 9 ਸੀ ਵਿੱਚ ਸਵੈ-ਪ੍ਰਮਾਣਿਤ ਜਾਣਕਾਰੀ ਦੇਣ ਦੀ ਤਰੀਕ 31 ਦਸੰਬਰ 2021 ਤੋਂ ਵਧਾ ਕੇ 28 ਫਰਵਰੀ 2022 ਕਰ ਦਿੱਤੀ ਗਈ ਹੈ।’ -ਪੀਟੀਆਈ