ਨਵੀਂ ਦਿੱਲੀ, 31 ਮਾਰਚ
ਭਾਰਤ ਦੇ ਡਰੱਗ ਰੈਗੂਲੇਟਰ ਡੀਸੀਜੀਆਈ ਨੇ ਕੋਵਿਡ-19 ਟੀਕੇ ਕੋਵਿਸ਼ੀਲਡ ਦੀ ਵਰਤੋਂ ਉਸ ਦੇ ਬਣਨ ਤੋਂ 9 ਮਹੀਨਿਆਂ ਦੇ ਅੰਦਰ ਅੰਦਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਪਹਿਲਾਂ ਇਹ ਮਿਆਦ ਛੇ ਮਹੀਨੇ ਸੀ। ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੂੰ ਲਿਖੇ ਪੱਤਰ ਵਿੱਚ ਭਾਰਤ ਦੇ ਡਰੱਗਸ ਕੰਟਰੋਲਰ ਜਨਰਲ ਵੀਜੀ ਸੋਮਾਨੀ ਨੇ ਕਿਹਾ ਕਿ ਕੋਵਿਡਸ਼ੀਲਡ ਅਜਿਹੇ ਟੀਕੇ ਜਿਨ੍ਹਾਂ ’ਤੇ ਹਾਲੇ ਤੱਕ ਲੇਬਲ ਨਹੀਂ ਲਗਾਏ ਗਏ ਉਹ ਟੀਕੇ ਬਣਨ ਤੋਂ 9 ਮਹੀਨਿਆਂ ਤੱਕ ਵਰਤੇ ਜਾ ਸਕੇਣਗੇ।