ਸ੍ਰੀਨਗਰ, 12 ਅਗਸਤ
ਸੀਆਰਪੀਐੱਫ ਦੇ ਇੰਸਪੈਕਟਰ ਨੇ ਅੱਜ ਇਥੇ ਕੈਂਪ ਵਿੱਚ ਆਪਣੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਅਧਿਕਾਰੀਆਂ ਨੇ ਕਿਹਾ ਕਿ ਸਬੰਧਤ ਇੰਸਪੈਕਟਰ ਨੇ ਖੁ਼ਦਕੁਸ਼ੀ ਦੀ ਕੋਸ਼ਿਸ਼ ਕੀਤੀ ਤੇ ਇਸ ਵੇਲੇ ਹਸਪਤਾਲ ਵਿੱਚ ਗੰਭੀਰ ਹਾਲਤ ’ਚ ਜ਼ੇਰੇ ਇਲਾਜ ਹੈ। ਇੰਸਪੈਕਟਰ ਦੀ ਪਛਾਣ ਸੀਆਰਪੀਐੱਫ ਦੀ 141 ਬਟਾਲੀਅਨ ਦੇ ਐੱਮ.ਦਾਮੋਦਰਨ ਵਜੋਂ ਦੱਸੀ ਗਈ ਹੈ। ਉਸ ਨੇ ਸ਼ੇਰਗੜ੍ਹੀ ਪੁਲੀਸ ਸਟੇਸ਼ਨ ਦੀ ਪੁਰਾਣੀ ਇਮਾਰਤ ਵਿਚਲੇ ਕੈਂਪ ਵਿੱਚ ਬੁੱਧਵਾਰ ਤੜਕੇ ਖੁ਼ਦ ਨੂੰ ਗੋਲੀ ਮਾਰੀ। ਗੋਲੀ ਮਾਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
-ਪੀਟੀਆਈ