ਹੈਦਰਾਬਾਦ, 26 ਦਸੰਬਰ
ਸੀਆਰਪੀਐੱਫ ਦੇ ਇੱਕ ਹੈੱਡ ਕਾਂਸਟੇਬਲ ਨੇ ਅੱਜ ਆਪਣੇ ਸਹਿਯੋਗੀ ਸਬ-ਇੰਸਪੈਕਟਰ ਉੱਤੇ ਗੋਲੀ ਚਲਾ ਦਿੱਤੀ, ਜਿਸ ਦੀ ਮੌਕੇ ’ਤੇ ਮੌਤ ਹੋ ਗਈ। ਬਾਅਦ ਵਿੱਚ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਮੁਲੁਗੂ ਜ਼ਿਲ੍ਹੇ ਦੇ ਵੈਂਕਟਾਪੁਰਮ ਪਿੰਡ ਦੀ ਹੈ। ਮੁਲੁਗੂ ਦੇ ਐੱਸਪੀ ਸੰਗਰਾਮ ਸਿੰਘ ਨੇ ਦੱਸਿਆ ਕਿ ਸੀਆਰਪੀਐੱਫ ਕੈਂਪ ਵਿੱਚ ਇੱਕ ਹੈੱਡ ਕਾਂਸਟੇਬਲ ਨੇ ਇਸ ਨੀਮ-ਫੌਜੀ ਬਲ ਦੇ ਐੱਸਆਈ ’ਤੇ ਗੋਲੀ ਚਲਾ ਦਿੱਤੀ। ਐੱਸਆਈ ਦੀ ਮੌਤ ਹੋ ਗਈ ਅਤੇ ਹੈੱਡ ਕਾਂਸਟੇਬਲ ਗੰਭੀਰ ਜ਼ਖ਼ਮੀ ਹੋ ਗਿਆ ਕਿਉਂਕਿ ਉਸ ਨੇ ਖ਼ੁਦ ਨੂੰ ਵੀ ਗੋਲੀ ਮਾਰ ਲਈ ਸੀ। ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਉਮੇਸ਼ ਚੰਦਰਾ ਅਤੇ ਜ਼ਖ਼ਮੀ ਦੀ ਸਟੀਫ਼ਨ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ