ਨਵੀਂ ਦਿੱਲੀ, 27 ਨਵੰਬਰ
ਉਪਹਾਰ ਸਿਨੇਮਾ ਅਗਨੀਕਾਂਡ (1997) ਵਿਚ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਕਾਰੋਬਾਰੀ ਸੁਸ਼ੀਲ ਤੇ ਗੋਪਾਲ ਆਂਸਲ ਨੂੰ ਹੋਈ ਸੱਤ ਸਾਲ ਦੀ ਕੈਦ ਦੀ ਸਜ਼ਾ ਮੁਅੱਤਲ ਕਰਨ ਬਾਰੇ ਦਿੱਲੀ ਦੀ ਅਦਾਲਤ ਨੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ 59 ਮੌਤਾਂ ਹੋਈਆਂ ਸਨ। ਵਧੀਕ ਸੈਸ਼ਨ ਜੱਜ ਅਨਿਲ ਅੰਟਿਲ ਨੇ ਆਂਸਲ ਭਰਾਵਾਂ ਵੱਲੋਂ ਦਾਇਰ ਅਪੀਲਾਂ ਉਤੇ ਫ਼ੈਸਲਾ ਰਾਖ਼ਵਾਂ ਰੱਖ ਲਿਆ ਹੈ ਤੇ ਇਹ 3 ਦਸੰਬਰ ਨੂੰ ਸੁਣਾਇਆ ਜਾਵੇਗਾ। ਉਨ੍ਹਾਂ ਨੂੰ ਮੈਜਿਸਟਰੇਟ ਕੋਰਟ ਵੱਲੋਂ ਦੋਸ਼ੀ ਠਹਿਰਾ ਕੇ ਕੈਦ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਨੂੰ ਚੁਣੌਤੀ ਦਿੰਦਿਆਂ ਆਂਸਲ ਭਰਾਵਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਜਦ ਤੱਕ ਅਪੀਲ ਉਤੇ ਫ਼ੈਸਲਾ ਨਹੀਂ ਹੋ ਜਾਂਦਾ ਉਨ੍ਹਾਂ ਦੀ ਸਜ਼ਾ ਉਤੇ ਰੋਕ ਲਾਈ ਜਾਵੇ। ਅਦਾਲਤ ਨੇ ਫ਼ੈਸਲਾ ਰਾਖ਼ਵਾਂ ਰੱਖ ਲਿਆ। -ਪੀਟੀਆਈ