ਨਵੀਂ ਦਿੱਲੀ, 8 ਅਗਸਤ
ਦਿੱਲੀ ਅਦਾਲਤ ਨੇ ਆਲਮੀ ਦਹਿਸ਼ਤੀ ਜਥੇਬੰਦੀ ਲਈ ਫੰਡ ਇਕੱਠਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਇਸਲਾਮਿਕ ਸਟੇਟ ਦੇ ਸਰਗਰਮ ਮੈਂਬਰ ਮੋਹਸਿਨ ਅਹਿਮਦ ਨੂੰ ਪੁੱਛ-ਪੜਤਾਲ ਲਈ 16 ਅਗਸਤ ਤੱਕ ਐੱਨਆਈਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਜਾਂਚ ਏਜੰਸੀ ਵੱਲੋਂ ਦਾਇਰ ਕੀਤੀ ਗਈ ਅਰਜ਼ੀ ’ਤੇ ਮੁਲਜ਼ਮ ਮੋਹਸਿਨ ਅਹਿਮਦ ਦੀ ਪੇਸ਼ੀ ਮਗਰੋਂ ਉਸ ਦੀ ਨਿਆਂਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। ਐੱਨਆਈਏ ਟੀਮ ਨੇ ਅਹਿਮਦ ਨੂੰ ਆਈਐੱਸਆਈਐੱਸ ਦੀਆਂ ਆਨਲਾਈਨ ਤੇ ਜ਼ਮੀਨੀ ਸਰਗਰਮੀਆਂ ਚਲਾਉਣ ਨਾਲ ਜੁੜੇ ਕੇਸ ਵਿੱਚ ਉਸ ਦੀ ਬਾਟਲਾ ਹਾਊਸ ਨੇੜਲੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ। ਐੱਨਆਈਏ ਨੇ ਦੱਸਿਆ ਕਿ ਅਹਿਮਦ ਆਈਐੱਸਆਈਐੱਸ ਦਾ ਸਰਗਰਮ ਮੈਂਬਰ ਹੈ। -ਪੀਟੀਆਈ