ਨਵੀਂ ਦਿੱਲੀ, 10 ਅਗਸਤ
ਦਿੱਲੀ ਹਾਈ ਕੋਰਟ ਨੇ ਅੱਜ ਟੋਕੀਓ ਪੈਰਾਲੰਪਿਕ ਵਿੱਚ ਮਿਕਸਡ ਡਬਲਜ਼ ਬੈਡਮਿੰਟਨ ਮੁਕਾਬਲੇ ਲਈ ਅਰਜੁਨ ਪੁਰਸਕਾਰ ਜੇਤੂ ਪੈਰਾ-ਸ਼ਟਲਰ ਰਾਜ ਕੁਮਾਰ ਦੀ ਚੋਣ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਰੇਖਾ ਪੱਲੀ ਨੇ ਕਿਹਾ, ‘‘ਮੈਂ ਉਸ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੀ, ਪਰ ਮੈਂ ਉਸ ਦੀ ਮਦਦ ਨਹੀਂ ਕਰ ਸਕਦੀ। ਤੁਸੀਂ ਸਿੰਗਲਜ਼ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋ। ਇਸ ਨੂੰ ਬੇਲੋੜਾ ਮੁੱਦਾ ਨਾ ਬਣਾਇਆ ਜਾਵੇ।’’ ਉਨ੍ਹਾਂ ਕਿਹਾ, ‘‘ਤੁਸੀਂ ਅਰਜੁਨ ਪੁਰਸਕਾਰ ਜੇਤੂ ਹੋ। ਤੁਸੀਂ ਜੋ ਕਰੋਗੇ, ਦੇਸ਼ ਉਸ ਦੀ ਪ੍ਰਸ਼ੰਸਾ ਕਰੇਗਾ।’’ ਰਾਜ ਕੁਮਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਸੰਨੀ ਸਿੰਗਲਾ ਨੂੰ ਜਦੋਂ ਇਹ ਮਹਿਸੂਸ ਹੋਇਆ ਕਿ ਅਦਾਲਤ ਉਸ ਦੀ ਪਟੀਸ਼ਨ ’ਤੇ ਵਿਚਾਰ ਕਰਨ ਦੀ ਇੱਛੁਕ ਨਹੀਂ ਤਾਂ ਉਸ ਨੇ ਅਰਜ਼ੀ ਵਾਪਸ ਲੈ ਲਈ। -ਪੀਟੀਆਈ