ਮੁਲਕ ਵਿੱਚ ਕੋਵਿਡ ਵੈਕਸੀਨ ਦੀ ਲੋੜ, ਹਰ ਕਿਸੇ ਨੂੰ ਸਰੱਖਿਅਤ ਜੀਵਨ ਦਾ ਅਧਿਕਾਰ: ਰਾਹੁਲ

ਮੁਲਕ ਵਿੱਚ ਕੋਵਿਡ ਵੈਕਸੀਨ ਦੀ ਲੋੜ, ਹਰ ਕਿਸੇ ਨੂੰ ਸਰੱਖਿਅਤ ਜੀਵਨ ਦਾ ਅਧਿਕਾਰ: ਰਾਹੁਲ

ਨਵੀਂ ਦਿੱਲੀ, 12 ਅਪਰੈਲ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਭਨਾਂ ਲੋਕਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣ ਦੀ ਵਕਾਲਤ ਕਰਦਿਆਂ ਸੋਮਵਾਰ ਨੂੰ ਕਿਹਾ ਕਿ ਇਹ ਮੁਲਕ ਦੀ ਲੋੜ ਹੈ ਕਿਉਂਕਿ ਸੁਰੱਖਿਅਤ ਜ਼ਿੰਦਗੀ ਜੀਣ ਦਾ ਹਰ ਨਾਗਰਿਕ ਨੂੰ ਹੱਕ ਹੈ। ਉਨ੍ਹਾਂ ਪਾਰਟੀ ਵੱਲੋਂ ‘ਸਪੀਕਅੱਪ ਫਾਰ ਵੈਕਸੀਨਜ਼ ਫਾਰ ਆਲ’ ਹੈਸ਼ਟੈਗ ਨਾਲ ਚਲਾਈ ਗਈ ਸ਼ੋਸ਼ਲ ਮੀਡੀਆ ਮੁਹਿੰਮ ਤਹਿਤ ਇਹ ਟਿੱਪਣੀ ਕੀਤੀ। ਕਾਂਗਰਸ ਨੇ ਸਭਨਾਂ ਨਾਗਰਿਕਾਂ ਨੂੰ ਟੀਕਾ ਲਗਾਏ ਜਾਣ ਦੀ ਮੰਗ ਕਰਦਿਆਂ ਇਹ ਮੁਹਿੰਮ ਚਲਾਈ ਹੈ। ਕਾਂਗਰਸ ਆਗੂ ਨੇ ਟਵੀਟ ਕੀਤਾ, ‘‘ ਕਰੋਨਾ ਦਾ ਟੀਕਾ ਮੁਲਕ ਦੀ ਲੋੜ ਹੈ। ਤੁਹਾਨੂੰ ਇਸ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਸੁਰੱਖਿਅਤ ਜ਼ਿੰਦਗੀ ਜੀਣ ਦਾ ਹਰ ਕਿਸੇ ਨੂੰ ਅਧਿਕਾਰ ਹੈ। ’’ ਰਾਹੁਲ ਗਾਂਧੀ ਨੇ ਮੁਲਕ ਵਿੱਚ ਕਰੋਨਾ ਦੇ ਮਾਮਲੇ ਵਧਣ, ਟੀਕੇ ਦੀ ਘਾਟ ਅਤੇ ਸਭਨਾਂ ਲਈ ਟੀਕੇ ਦੀ ਮੰਗ ਦੇ ਜ਼ਿਕਰ ਵਾਲੀ ਵੀਡੀਓ ਵੀ ਸਾਂਝੀ ਕੀਤੀ ਹੈ। -ਏਜੰਸੀ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All