ਨਵੀਂ ਦਿੱਲੀ, 9 ਮਾਰਚ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਦੇਸ਼ ਨੂੰ ਸਰਹੱਦ ਤੋਂ ਵੱਖ ਯੁੱਧ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ 2.5 ਫਰੰਟ ਯੁੱਧ ਦਾ ਅਭਿਆਸ ਹੁਣ ਪੁਰਾਣੇ ਦੌਰ ਦੀ ਗੱਲ ਹੋ ਚੁੱਕੀ ਹੈ। ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਭਾਰਤੀ ਬਲਾਂ ਨੂੰ 2.5 ਫਰੰਟ ਦੀ ਲੜਾਈ ਲੜਨ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ ਹੁਣ ਬੀਤੇ ਦੌਰ ਦੀ ਗੱਲ ਹੋ ਗਈ ਹੈ। ਫਿਰ ਵੀ ਸਾਨੂੰ ਸੀਮਾਹੀਣ ਲੜਾਈ ਦੀ ਤਿਆਰੀ ਕਰਨੀ ਚਾਹੀਦੀ ਹੈ।’ ਉਨ੍ਹਾਂ ਕਿਹਾ, ‘ਇਹ ਪਿਛਲੀਆਂ ਪਰੰਪਰਾਵਾਂ ਤੇ ਵਿਰਾਸਤ ਵਿੱਚ ਮਿਲੇ ਪ੍ਰਬੰਧਾਂ ਬਾਰੇ ਨਹੀਂ ਹੈ। ਇਹ ਸਾਡੇ ਸੋਚਣ ਦੇ ਤਰੀਕੇ ਨੂੰ ਬਦਲਣ ਅਤੇ ਇੱਕ ਰਾਸ਼ਟਰ ਦੇ ਰੂਪ ’ਚ ਕੰਮ ਕਰਨ ਬਾਰੇ ਹੈ।’ -ਪੀਟੀਆਈ