ਨਵੀਂ ਦਿੱਲੀ: ਕਾਂਗਰਸ ਨੇ ਸੁਪਰੀਮ ਕੋਰਟ ਨੂੰ ਅਯੁੱਧਿਆ ’ਚ ਕਥਿਤ ‘ਜ਼ਮੀਨ ਘੁਟਾਲੇ’ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੁੱਦੇ ’ਤੇ ‘ਚੁੱਪ’ ਤੋੜਨ ਲਈ ਕਿਹਾ ਹੈ। ਅਯੁੱਧਿਆ ਵਿਕਾਸ ਅਥਾਰਿਟੀ ਵੱਲੋਂ ਸ਼ਹਿਰ ਦੇ ਮੇਅਰ ਅਤੇ ਇੱਕ ਸਥਾਨਕ ਭਾਜਪਾ ਵਿਧਾਇਕ ਸਮੇਤ 40 ਵਿਅਕਤੀਆਂ ’ਤੇ ਗੈਰਕਾਨੂੰਨੀ ਤੌਰ ’ਤੇ ਪਲਾਟਾਂ ਦਾ ਵਪਾਰ ਕਰਨ ਅਤੇ ਉੱਥੇ ਬੁਨਿਆਦੀ ਢਾਂਚਾ ਬਣਾਉਣ ਦੇ ਲਾਏ ਗਏ ਦੋਸ਼ਾਂ ਮਗਰੋਂ ਕਾਂਗਰਸ ਦਾ ਇਹ ਬਿਆਨ ਆਇਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ, ‘‘ਭਾਜਪਾ ਵੱਲੋਂ ਭਗਵਾਨ ਰਾਮ ਦੇ ਨਾਮ ’ਤੇ ਘੁਟਾਲਾ ਕੀਤਾ ਜਾ ਰਿਹਾ ਹੈ। ਇਸ ਮੁੱਦੇ ’ਤੇ ਕੇਂਦਰੀ ਗ੍ਰਹਿ ਮੰਤਰੀ ਚੁੱਪ ਕਿਉਂ ਹਨ?’’ -ਪੀਟੀਆਈ