ਅਜਖਾਊ, 1 ਦਸੰਬਰ
ਭਾਰਤੀ ਤੱਟ ਰੱਖਿਅਕ (ਆਈਸੀਜੀ) ਹਿੰਦੁਸਤਾਨ ਏਅਰੋਨੌਟਿਕਸ ਲਿਮਟਿਡ (ਐਚਏਐਲ) ਤੋਂ ਖ਼ਰੀਦੇ 10 ਨਵੇਂ ਆਧੁਨਿਕ ਹਲਕੇ ਹੈਲੀਕੌਪਟਰਾਂ ਨੂੰ ਮਈ 2022 ਤੱਕ ਆਈਸੀਜੀ ਵਿਚ ਸ਼ਾਮਲ ਕਰ ਸਕਦਾ ਹੈ। ਆਈਸੀਜੀ ਇਕ ਆਫਸ਼ੋਰ ਪੈਟਰੋਲ ਵੈਸਲ (ਓਪੀਵੀ) ਨੂੰ ਵੀ 2021 ਵਿਚ ਫੋਰਸ ’ਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤੋਂ ਇਲਾਵਾ 2025 ਤੱਕ ਪਲਿਊਸ਼ਨ ਕੰਟਰੋਲ ਵੈਸਲ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਆਈਸੀਜੀ ਦੇ ਇਕ ਬੁਲਾਰੇ ਨੇ ਕਿਹਾ ਕਿ ਛੇ ਹੈਲੀਕੌਪਟਰ ਪਹਿਲਾਂ ਹੀ ਇਸ ਦਾ ਹਿੱਸਾ ਬਣ ਚੁੱਕੇ ਹਨ। ਬਾਕੀ ਰਹਿੰਦੇ 10 ਵੀ ਮਈ 2022 ਤੱਕ ਸ਼ਾਮਲ ਕਰ ਲਏ ਜਾਣਗੇ। ਆਈਸੀਜੀ ਕੋਲ ਕੁੱਲ 68 ਜਹਾਜ਼ ਹਨ ਜਿਨ੍ਹਾਂ ਵਿਚ ਡੌਰਨੀਅਰ ਤੇ ਏਐਲਐਚ ਸ਼ਾਮਲ ਹਨ। ਇਸ ਤੋਂ ਇਲਾਵਾ ਓਪੀਵੀ, ਐਫਪੀਵੀ, ਏਸੀਵੀ ਤੇ ਪੀਸੀਵੀ ਜਿਹੇ 158 ਸ਼ਿਪ ਵੀ ਹਨ। -ਪੀਟੀਆਈ