ਕਾਂਥੀ (ਪੱਛਮੀ ਬੰਗਾਲ):
ਤਿੰਨ ਸਾਲ ਪਹਿਲਾਂ ਸੁਰੱਖਿਆ ਗਾਰਡ ਦੀ ਗੈਰ-ਕੁਦਰਤੀ ਮੌਤ ਹੋਣ ਦੇ ਮਾਮਲੇ ਵਿਚ ਜਾਂਚ ਕਰਨ ਲਈ ਪੱਛਮੀ ਬੰਗਾਲ ਸੀਆਈਡੀ ਦੀ ਟੀਮ ਅੱਜ ਦੂਜੀ ਵਾਰ ਇੱਥੇ ਭਾਜਪਾ ਵਿਧਾਇਕ ਸ਼ੁਵੇਂਦੂ ਅਧਿਕਾਰੀ ਦੇ ਘਰ ਪਹੁੰਚੀ। ਇਹ ਜਾਣਕਾਰੀ ਅੱਜ ਜਾਂਚ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੀਆਈਡੀ ਦੀ ਇਕ ਚਾਰ ਮੈਂਬਰੀ ਟੀਮ ਨੇ ਸੁਭਬ੍ਰਤ ਚੱਕਰਬਰਤੀ ਵੱਲੋਂ ਕੀਤੀ ਗਈ ਖ਼ੁਦਕੁਸ਼ੀ ਸਬੰਧੀ ਸੀਨ ਮੁੜ ਤੋਂ ਦੁਹਰਾਇਆ। ਚੱਕਰਬਰਤੀ ਸੂਬਾਈ ਹਥਿਆਰਬੰਦ ਪੁਲੀਸ ਫੋਰਸ ਦਾ ਮੁਲਾਜ਼ਮ ਸੀ, ਜਿਸ ਨੇ ਸਾਲ 2018 ਵਿਚ ਕਥਿਤ ਤੌਰ ’ਤੇ ਆਪਣੇ ਆਪ ਨੂੰ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ ਸੀ।
-ਪੀਟੀਆਈ