ਟ੍ਰਿਬਿਊਨ ਨਿਊਜ਼ ਸਰਵਿਸ
ਮੰਡੀ, 10 ਜਨਵਰੀ
ਮੰਡੀ ਜ਼ਿਲ੍ਹੇ ਵਿੱਚ ਅੱਜ ਦੇਰ ਸ਼ਾਮ 7 ਮੀਲ ਲਾਗੇ ਢਿੱਗਾਂ ਡਿੱਗਣ ਨਾਲ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਵਾਹਨਾਂ ਦਾ ਜਾਮ ਲੱਗਣ ਦੀਆਂ ਰਿਪੋਰਟਾਂ ਹਨ। ਜਾਮ ਕਰਕੇ ਮੰਡੀ ਬੱਸ ਸਟੈਂਡ ਤੋਂ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਸੈਲਾਨੀਆਂ ਦੇ ਸੀਜ਼ਨ ਦੌਰਾਨ ਹਾਈਵੇਅ ’ਤੇ ਅਕਸਰ ਭੀੜ-ਭੜੱਕਾ ਰਹਿੰਦਾ ਹੈ। ਮੰਡੀ ਦੀ ਐੱਸਪੀ ਸ਼ਾਲਿਨੀ ਅਗਨੀਹੋਤਰੀ ਨੇ ਕਿਹਾ ਕਿ ਸੜਕ ਤੋਂ ਢਿੱਗਾਂ ਹਟਾਉਣ ਲਈ ਰਾਹਤ ਕਰਮੀਆਂ ਤੋਂ ਇਲਾਵਾ ਪੁਲੀਸ ਤਾਇਨਾਤ ਕੀਤੀ ਗਈ ਹੈ। ਮੰਡੀ ਤੋਂ ਕੁੱਲੂ ਤੇ ਮਨਾਲੀ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਲਈ ਬਦਲਵੇਂ ਰੂਟ ਦਾ ਪ੍ਰਬੰਧ ਕੀਤਾ ਗਿਆ ਹੈ।