ਨਵੀਂ ਦਿੱਲੀ: ਕੇਂਦਰ ਨੂੰ ਇਸ ਸਾਲ ਦੀ ਪਹਿਲੀ ਛਿਮਾਹੀ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਖ਼ਿਲਾਫ਼ 5.59 ਲੱਖ ਜਨਤਕ ਸ਼ਿਕਾਇਤਾਂ ਮਿਲੀਆਂ ਹਨ। ਪ੍ਰਸ਼ਾਸਕੀ ਸੁਧਾਰ ਤੇ ਜਨਤਕ ਸ਼ਿਕਾਇਤਾਂ ਵਿਭਾਗ ਦੀ ਰਿਪੋਰਟ ਅਨੁਸਾਰ ਵਿੱਤੀ ਸੇਵਾਵਾਂ ਵਿਭਾਗ ਨੂੰ ਸਭ ਤੋਂ ਵੱਧ ਸ਼ਿਕਾਇਤਾਂ ਮਿਲ ਰਹੀਆਂ ਹਨ। ਇਹ ਸ਼ਿਕਾਇਤਾਂ ਪਹਿਲੀ ਜਨਵਰੀ ਤੋਂ 25 ਜੂਨ ਦਰਮਿਆਨ ਕੇਂਦਰੀਕ੍ਰਿਤ ਜਨਤਕ ਸ਼ਿਕਾਇਤ ਨਿਵਾਰਣ ਅਤੇ ਨਿਗਰਾਨ ਪ੍ਰਣਾਲੀ ’ਤੇ ਆਨਲਾਈਨ ਪ੍ਰਾਪਤ ਹੋਈਆਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ 5,59,094 ਸ਼ਿਕਾਇਤਾਂ ’ਚੋਂ 5,32,662 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਸ਼ਿਕਾਇਤਾਂ ਵਿੱਤੀ ਸੇਵਾਵਾਂ ਵਿਭਾਗ (ਬੈਂਕਿੰਗ ਡਿਵੀਜ਼ਨ), ਲੇਬਰ ਅਤੇ ਰੁਜ਼ਗਾਰ ਮੰਤਰਾਲਾ, ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਤੇ ਰੇਲ ਮੰਤਰਾਲਾ ਸਬੰਧੀ ਮਿਲੀਆਂ ਹਨ। -ਪੀਟੀਆਈ