ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਪਿਛਲੇ ਸਾਲ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪੰਜ ਸੂਬਿਆਂ ਅਤੇ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ ਨੂੰ ਵਾਧੂ ਸਹਾਇਤਾ ਵਜੋਂ 1,682 ਕਰੋੜ ਤੋਂ ਵੱਧ ਦੀ ਰਕਮ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਿੱਚ ਹੋਈ ਉੱਚ ਪੱਧਰੀ ਕਮੇਟੀ (ਐੱਚਐੱਲਸੀ) ਦੀ ਮੀਟਿੰਗ ਵਿੱਚ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਪੁਡੂਚੇਰੀ ਨੂੰ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੰਡ (ਐੱਨਡੀਆਰਐੱਫ) ਤਹਿਤ ਵਾਧੂ ਕੇਂਦਰੀ ਸਹਾਇਤਾ ਦੀ ਪ੍ਰਵਾਨਗੀ ਦਿੱਤੀ ਗਈ। ਐੱਚਐੱਲਸੀ ਨੇ ਐੱਨਡੀਆਰਐੱਫ ਰਾਹੀਂ ਪੰਜ ਸੂਬਿਆਂ ਨੂੰ 1,664.25 ਕਰੋੜ ਦੀ ਸਹਾਇਤਾ ਦਿਤੀ ਹੈ। ਆਂਧਰਾ ਪ੍ਰਦੇਸ਼ ਨੂੰ 351.43 ਕਰੋੜ ਰੁਪਏ, ਹਿਮਾਚਲ ਪ੍ਰਦੇਸ਼ ਨੂੰ 112.19 ਕਰੋੜ, ਕਰਨਾਟਕ ਨੂੰ 492.39 ਕਰੋੜ, ਮਹਾਰਾਸ਼ਟਰ ਨੂੰ 355.39 ਕਰੋੜ ਰੁਪਏ ਦਿੱਤੇ ਗਏ। -ਪੀਟੀਆਈ