ਨਵੀਂ ਦਿੱਲੀ, 22 ਜੁਲਾਈ
ਕੇਂਦਰ ਨੇ ਆਪਣੇ ਸਾਰੇ ਵਿਭਾਗਾਂ ਨੂੰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਵਿਡ ਰੋਕੂ ਵੈਕਸੀਨ ਦੀ ਬੂਸਟਰ ਡੋਜ਼ ਲਾਉਣ ਲਈ ਕਿਹਾ ਹੈ। ਕੇਂਦਰ ਨੇ ਕਿਹਾ ਹੈ ਕਿ ਇਸ ਸਬੰਧੀ ਵਿਭਾਗ ਆਪਣੇ ਦਫ਼ਤਰਾਂ ’ਚ ਕੋਵਿਡ ਟੀਕਾਕਰਨ ਕੈਂਪ ਲਗਾਉਣ। ਪਰਸੋਨਲ ਮੰਤਰਾਲੇ ਨੇ ਇਸ ਬਾਰੇ ਸਾਰੇ ਵਿਭਾਗਾਂ ਹੁਕਮ ਜਾਰੀ ਕੀਤਾ ਹੈ।