ਨਵੀਂ ਦਿੱਲੀ,7 ਸਤੰਬਰ
ਆਸਨਸੋਲ ਵਿੱਚ ‘ਈਸਟਰਨ ਕੋਲਫੀਲਡਜ਼ ਲਿਮਟਿਡ’ ਦੀਆਂ ਖਾਣਾਂ ਵਿੱਚੋਂ ਕੋਲੇ ਦੀ ਕਥਿਤ ਤਸਕਰੀ ਦੇ ਮਾਮਲੇ ਵਿੱਚ ਸੀਬੀਆਈ ਨੇ ਪੱਛਮੀ ਬੰਗਾਲ ਦੇ ਕਾਨੂੰਨ ਮੰਤਰੀ ਮਲਯ ਘਟਕ ਦੇ ਟਿਕਾਣੇ ’ਤੇ ਛਾਪਾ ਮਾਰਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁੱਲ ਛੇ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਛਾਪੇ ਮੰਤਰੀ ਦੇ ਚਾਰ ਘਰਾਂ ’ਤੇ ਵੀ ਮਾਰੇ ਗਏ ਹਨ।