ਬੰਗਲੂਰੂ: ਆਮਦਨ ਤੋਂ ਵੱਧ ਸੰਪਤੀ ਦੇ ਮਾਮਲੇ ਵਿਚ ਕਰਨਾਟਕ ਦੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਖ਼ਿਲਾਫ਼ ਸੀਬੀਆਈ ਜਾਂਚ ‘ਤੇ ਰੋਕ ਹਾਈ ਕੋਰਟ ਨੇ ਵਧਾ ਦਿੱਤੀ ਹੈ। ਸ਼ਿਵਕੁਮਾਰ ਨੇ ਇਸ ਕੇਸ ਵਿਚ ਆਪਣੇ ਖ਼ਿਲਾਫ਼ ਦਾਇਰ ਐਫਆਈਆਰ ਨੂੰ ਚੁਣੌਤੀ ਦਿੱਤੀ ਸੀ। ਪਟੀਸ਼ਨ ਸੁਣਵਾਈ ਲਈ ਅੱਜ ਇਕ ਜੱਜ ਦੇ ਬੈਂਚ ਅੱਗੇ ਰੱਖੀ ਗਈ। ਜਦਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਇਸ ‘ਤੇ ਅੰਸ਼ਕ ਤੌਰ ‘ਤੇ ਸੁਣਵਾਈ ਇਕ ਹੋਰ ਜੱਜ ਨੇ ਕੀਤੀ ਸੀ। ਇਸ ਲਈ ਸਿੰਗਲ-ਜੱਜ ਬੈਂਚ ਨੇ ਰਜਿਸਟਰਾਰ ਨੂੰ ਹੁਕਮ ਦਿੱਤਾ ਕਿ ਫਾਈਲ ਨੂੰ ਚੀਫ ਜਸਟਿਸ ਅੱਗੇ ਰੱਖਿਆ ਜਾਵੇ ਤੇ ਉਨ੍ਹਾਂ ਦੀ ਰਾਇ ਲਈ ਜਾਵੇ। -ਪੀਟੀਆਈ