ਨਵੀਂ ਦਿੱਲੀ, 3 ਅਕਤੂਬਰ
ਸੀਬੀਆਈ ਨੇ ਪਿਛਲੇ ਸਾਲ ਹੋਈ ਜੇਈਈ (ਮੇਨ) ਦੀ ਪ੍ਰੀਖਿਆ ਵਿੱਚ ਕਥਿਤ ਗੜਬੜੀ ਦੇ ਮਾਮਲੇ ਵਿੱਚ ਰੂਸੀ ਨਾਗਰਿਕ ਨੂੰ ਇੱਥੋਂ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਪ੍ਰੀਖਿਆ ਵਿੱਚ ਕਥਿਤ ਗੜਬੜੀ ’ਚ ਵਿਦੇਸ਼ੀ ਨਾਗਰਿਕ ਖ਼ਿਲਾਫ਼ ਮੁੱਖ ਹੈਕਰ ਹੋਣ ਦੇ ਸ਼ੱਕ ਵਿੱਚ ‘ਲੁੱਕਆਊਟ ਸਰਕੁਲਰ’ ਜਾਰੀ ਕੀਤਾ ਗਿਆ ਸੀ।