ਨਵੀਂ ਦਿੱਲੀ, 29 ਅਕਤੂਬਰ
ਸੁਪਰੀਮ ਕੋਰਟ ਵੱਲੋਂ ਪੈਗਾਸਸ ਜਾਸੂਸੀ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਉਣ ਦੇ ਮੱਦੇਨਜ਼ਰ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਨੇ ਅੱਜ ਦਾਅਵਾ ਕੀਤਾ ਹੈ ਕਿ ਇਜ਼ਰਾਈਲੀ ਸਪਾਈਵੇਅਰ ਭਾਰਤ ਸਰਕਾਰ ਨੇ ਖਰੀਦਿਆ ਸੀ। ਉਨ੍ਹਾਂ ਨੇ ਟਵੀਟ ਕੀਤਾ, ‘ਕੱਲ੍ਹ ਇਜ਼ਰਾਈਲ ਦੇ ਰਾਜਦੂਤ ਨੇ ਜਨਤਕ ਤੌਰ ’ਤੇ ਕਿਹਾ ਕਿ ਪੈਗਾਸਸ ਸਪਾਈਵੇਅਰ ਸਿਰਫ ਸਰਕਾਰ ਨੂੰ ਵੇਚਿਆ ਗਿਆ ਸੀ। ਇਸ ਦਾ ਮਤਲਬ ਹੈ ਕਿ ਭਾਰਤ ਦੇ ਮਾਮਲੇ ਵਿੱਚ ਖਰੀਦਦਾਰ ਯਕੀਨੀ ਤੌਰ ’ਤੇ ਭਾਰਤ ਸਰਕਾਰ ਸੀ। ਕੀ ਦੂਰਸੰਚਾਰ ਮੰਤਰੀ ਇਹ ਗੱਲ ਕਬੂਲ ਕਰਨਗੇ ਕਿ ਪੈਗਾਸਸ ਦੀ ਖਰੀਦਦਾਰ ਭਾਰਤ ਸਰਕਾਰ ਸੀ। ਜੇਕਰ ਉਹ ਚੁੱਪ ਰਹਿੰਦੇ ਹਨ ਤਾਂ ਉਨ੍ਹਾਂ ਦੇ ਰਿਪੋਰਟ ਕਾਰਡ ਖ਼ਰਾਬ ਹੀ ਰਹੇਗਾ।’