ਸੁਰਜੀਤ ਮਜਾਰੀ
ਨਵਾਂ ਸ਼ਹਿਰ, 7 ਫਰਵਰੀ
ਬਹੁਜਨ ਸਮਾਜ ਪਾਰਟੀ ਦੇ ਕੌਮੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ 8 ਫਰਵਰੀ ਨੂੰ ਇੱਥੇ ਪੁੱਜ ਰਹੇ ਹਨ। ਇਸ ਤੋਂ ਪਹਿਲਾਂ ਉਹ 2012, 2017 ਦੀਆਂ ਵਿਧਾਨ ਸਭਾ ਅਤੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਇੱਥੇ ਆਏ ਸਨ। ਨਵਾਂ ਸ਼ਹਿਰ ਦੀ ਇਹ ਫੇਰੀ ਹਲਕੇ ’ਚ ਉਨ੍ਹਾਂ ਦੀ ਚੌਥੀ ਫੇਰੀ ਹੋਵੇਗੀ। ਰੈਲੀ ਵਾਲੀ ਥਾਂ ’ਤੇ ਤਿਆਰੀਆਂ ’ਚ ਜੁਟੇ ਸੂਬਾਈ ਆਗੂ ਗੁਰਲਾਲ ਸੈਲਾ ਨੇ ਦੱਸਿਆ ਕਿ ਕੁਮਾਰੀ ਮਾਇਆਵਤੀ ਦੀ ਆਮਦ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ। ਉਹ ਇਥੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਵਾਰ ਮੰਚ ’ਤੇ ਬਸਪਾ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਆਗੂ ਵਜੋਂ ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਵੀ ਹਾਜ਼ਰ ਹੋਣਗੇ। ਗੱਠਜੋੜ ਹੋਣ ਤੋਂ ਬਾਅਦ ਦੋਵਾਂ ਪਾਰਟੀਆਂ ਦੀਆਂ ਇਨ੍ਹਾਂ ਮਹਿਲਾ ਆਗੂਆਂ ਵੱਲੋਂ ਪਹਿਲੀ ਵਾਰ ਮੰਚ ਸਾਂਝਾ ਕੀਤਾ ਜਾਵੇਗਾ।