ਜੰਮੂ: ਜੰਮੂ ਜ਼ਿਲ੍ਹੇ ਦੇ ਅਰਨੀਆ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਬਾਰਡਰ ਸਕਿਉਰਿਟੀ ਫੋਰਸ ਦੇ ਜਵਾਨਾਂ ਨੇ ਸੋਮਵਾਰ ਨੂੰ ਕਿਸੇ ਉੱਡਦੀ ਹੋਈ ਚੀਜ਼ ਨੂੰ ਦੇਖਿਆ ਤਾਂ ਉਸ ’ਤੇ ਗੋਲੀਆਂ ਚਲਾਈਆਂ। ਇੱਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਸਾਢੇ ਪੰਜ ਵਜੇ ਸਾਡੇ ਜਵਾਨਾਂ ਨੇ ਅਰਨੀਆ ਖੇਤਰ ਵਿੱਚ ਕੌਮਾਂਤਰੀ ਸਰਹੱਦ ਦੇ ਨੇੜੇ ਅਸਮਾਨ ਵਿੱਚ ਜਗਦੀ ਬੁਝਦੀ ਲਾਲ ਪੀਲੇ ਰੰਗ ਦੀ ਰੋਸ਼ਨੀ ਦੇਖੀ। ਉਨ੍ਹਾਂ ਦੱਸਿਆ ਕਿ ਇਸ ਚੀਜ਼ ’ਤੇ ਜਦੋਂ ਜਵਾਨਾਂ ਨੇ ਗੋਲੀਆਂ ਚਲਾਈਆਂ ਤਾਂ ਇਹ ਉੱਡਦੀ ਹੋਈ ਪਾਕਿਸਤਾਨ ਵੱਲ ਚਲੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਦੀ ਸਹਾਇਤਾ ਨਾਲ ਖੇਤਰ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ