ਨਵੀਂ ਦਿੱਲੀ: ਬ੍ਰਿਟਿਸ਼ ਏਅਰਵੇਅਜ਼ ਦੀ ਕਾਰਗੋ ਉਡਾਣ 18 ਟਨ ਮੈਡੀਕਲ ਸਹਾਇਤਾ ਲੈ ਕੇ ਅੱਜ ਸਵੇਰੇ ਦਿੱਲੀ ਦੇ ਹਵਾਈ ਅੱਡੇ ’ਤੇ ਉਤਰੀ। ਇਸ ’ਚ ਜ਼ਿਆਦਾਤਰ ਆਕਸੀਜਨ ਕੰਸਨਟਰੇਟਰ ਹਨ। ਇਕ ਬਿਆਨ ’ਚ ਦੱਸਿਆ ਗਿਆ ਕਿ ਲੰਡਨ ਤੋਂ ਆਇਆ ਜਹਾਜ਼ ਸਵੇਰੇ ਪੌਣੇ 6 ਵਜੇ ਦਿੱਲੀ ਪਹੁੰਚਿਆ। ਬ੍ਰਿਟਿਸ਼ ਏਅਰਵੇਅਜ਼ ਨੇ ਕਿਹਾ,‘‘ਮੈਡੀਕਲ ਸਹਾਇਤਾ ਦਾ ਵਜ਼ਨ 18 ਟਨ ਸੀ। ਔਕਸਫੈਮ, ਖਾਲਸਾ ਏਡ, ਕ੍ਰਿਸ਼ਚੀਅਨ ਏਡ ਅਤੇ ਐੱਲਪੀਐੱਸਯੂਕੇ ਸਮੇਤ ਹੋਰ ਸੰਸਥਾਵਾਂ ਨੇ ਸੈਂਕੜੇ ਆਕਸੀਜਨ ਕੰਸਨਟਰੇਟਰ ਭੇਜੇ ਹਨ।’’ ਪਿਛਲੇ ਦੋ ਹਫ਼ਤਿਆਂ ’ਚ ਬ੍ਰਿਟਿਸ਼ ਏਅਰਵੇਅਜ਼ ਦੀ ਇਹ ਉਡਾਣ ਦੂਜੀ ਵਾਰ ਰਾਹਤ ਸਮੱਗਰੀ ਲੈ ਕੇ ਭਾਰਤ ਪਹੁੰਚੀ ਹੈ।
-ਪੀਟੀਆਈ