ਸੀਕਰ, 3 ਜੂਨ
ਰਾਜਸਥਾਨ ਦੇ ਜ਼ਿਲ੍ਹਾ ਸੀਕਰ ਵਿੱਚ ਵਿਆਹ ਤੋਂ ਨਾਂਹ ਕਰਨ ’ਤੇ ਪ੍ਰੇਮੀ ਨੇ ਆਪਣੀ 23 ਵਰ੍ਹਿਆਂ ਦੀ ਪ੍ਰੇਮਿਕਾ ਨੂੰ ਅੱਗ ਲਾ ਕੇ ਸਾੜ ਦਿੱਤਾ। ਪੁਲੀਸ ਅਨੁਸਾਰ ਦੋਵੇਂ ਜਣੇ ਆਈਏਐੱਸ ਦੀ ਪ੍ਰੀਖਿਆ ਲਈ ਤਿਆਰੀ ਕਰ ਰਹੇ ਸਨ। ਪੁਲੀਸ ਅਨੁਸਾਰ ਇਹ ਘਟਨਾ ਜ਼ਿਲ੍ਹਾ ਸੀਕਰ ਦੇ ਪਿੰਡ ਨੱਥਾ ਕੀ ਨੰਗਲ ਵਿੱਚ ਵਾਪਰੀ। ਮੁਲਜ਼ਮ ਦੀ ਪਛਾਣ ਬਾਕੇਸ਼ ਕੁਮਾਰ ਵਜੋਂ ਹੋਈ ਹੈ, ਜਿਸ ਨੇ ਮਹਿਲਾ ਦੇ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਅੱਗ ਲਾ ਦਿੱਤੀ। ਮਹਿਲਾ ਨੂੰ ਝੁਲਸੀ ਹੋਈ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਬਾਕੇਸ਼ ਕੁਮਾਰ ਨੇ ਖ਼ੁਦ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਦਾਖ਼ਲ ਕਰਾਏ ਜਾਣ ਮਗਰੋਂ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ। -ਪੀਟੀਆਈ