ਅਲੀਗੜ੍ਹ (ਯੂਪੀ), 10 ਸਤੰਬਰ
ਇੱਥੋਂ ਤੀਹ ਕਿੱਲੋਮੀਟਰ ਦੂਰ ਪਿੰਡ ਅਕਰਾਬਾਦ ਵਿੱਚ ਇੱਕ 18 ਸਾਲਾ ਲੜਕੀ ਦੀ ਲਾਸ਼ ਖੇਤ ਵਿੱਚੋਂ ਬਰਾਮਦ ਹੋਈ ਹੈ। ਪੁਲੀਸ ਨੇ ਦੱਸਿਆ ਕਿ ਪੀੜਤ ਪਰਿਵਾਰ ਮੁਤਾਬਿਕ ਬੁੱਧਵਾਰ ਸ਼ਾਮ ਨੂੰ ਲੜਕੀ ਖੇਤ ਵਿੱਚ ਪਖਾਨੇ ਲਈ ਗਈ ਸੀ ਪਰ ਵਾਪਸ ਨਹੀਂ ਆਈ। ਉਨ੍ਹਾਂ ਕਿਹਾ ਕਿ ਇੱਕ ਪਿੰਡ ਵਾਸੀ ਨੇ ਲੜਕੀ ਦੀ ਲਾਸ਼ ਦੇਖੀ। ਪਰਿਵਾਰ ਨੇ ਲੜਕੀ ਨਾਲ ਬਲਾਤਕਾਰ ਹੋਣ ਦਾ ਸ਼ੱਕ ਪ੍ਰਗਟਾਇਆ ਹੈ। ਰੂਰਲ ਖੇਤਰ ਦੇ ਐੱਸਪੀ ਸ਼ੁਭਮ ਪਟੇਲ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿੱਚ ਗਲਾ ਘੁੱਟਣ ਨਾਲ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਅਤੇ ਅਜੇ ਤੱਕ ਬਲਾਤਕਾਰ ਦੀ ਕੋਈ ਪੁਸ਼ਟੀ ਨਹੀਂ ਹੋਈ। ਸ਼ੁੱਕਰਵਾਰ ਨੂੰ ਪਿੰਡ ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਬਖਸਿ਼ਆ ਨਹੀਂ ਜਾਵੇਗਾ। -ਪੀਟੀਆਈ