ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਨਵੀਂ ਦਿੱਲੀ, 8 ਫਰਵਰੀ
ਅਰੁਣਾਚਲ ਪ੍ਰਦੇਸ਼ ਵਿੱਚ ਬਰਫ ਦੇ ਤੋਦੇ ਹੇਠ ਦੱਬੇ ਸੱਤ ਸੈਨਿਕਾਂ ਦੀਆਂ ਲਾਸ਼ਾਂ ਮਿਲੀਆਂ ਹਨ। ਇਹ ਸਾਰੇ ਜਵਾਨ ਗਸ਼ਤ ਟੀਮ ਦਾ ਹਿੱਸਾ ਸਨ। ਇਹ ਜਵਾਨ ਜਦੋਂ ਐਤਵਾਰ ਨੂੰ 14,500 ਫੁੱਟ ਦੀ ਉਚਾਈ ’ਤੇ ਗਸ਼ਤ ਦੌਰਾਨ ਕਰ ਰਹੇ ਸਨ ਤਾਂ ਬਰਫ ਦੇ ਤੋਦੇ ਹੇਠ ਦੱਬ ਗਏ ਸਨ। ਇਸ ਇਲਾਕੇ ਵਿੱਚ ਕੁਝ ਦਿਨ ਪਹਿਲਾਂ ਖਰਾਬ ਮੌਸਮ ਕਾਰਨ ਭਾਰੀ ਬਰਫਬਾਰੀ ਵੀ ਹੋਈ ਸੀ।