ਗੋਪੇਸ਼ਵਰ, 27 ਅਪਰੈਲ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਭਾਰਤ-ਚੀਨ ਸਰਹੱਦ ’ਤੇ ਬਰਫ ਦੇ ਤੋਦੇ ਡਿੱਗਣ ਕਾਰਨ ਸੀਮਾ ਸੜਕ ਸੰਗਠਨ ਦੇ ਅੱਠ ਮੁਲਾਜ਼ਮਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦਕਿ ਸੱਤ ਮੁਲਾਜ਼ਮ ਜ਼ਖਮੀ ਮਿਲੇ ਹਨ। ਅਧਿਕਾਰੀਆਂ ਅਨੁਸਾਰ ਇਸ ਵੇਲੇ 31 ਜਣੇ ਲਾਪਤਾ ਹਨ ਜਿਨ੍ਹਾਂ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਡੀਜੀਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਸੜਕ ਨਿਰਮਾਣ ਸਥਾਨ ’ਤੇ ਬੀਆਰਓ ਦੇ 430 ਮੁਲਾਜ਼ਮ ਤਾਇਨਾਤ ਸਨ।