ਨਵੀਂ ਦਿੱਲੀ: ਮੁੰਬਈ ਜਾ ਰਹੀ ਵਿਸਤਾਰਾ ਦੀ ਉਡਾਣ ਨਾਲ ਪੰਛੀ ਟਕਰਾਉਣ ਮਗਰੋਂ ਉਸ ਨੂੰ ਵਾਰਾਨਸੀ ਪਰਤਣਾ ਪਿਆ। ਡੀਜੀਸੀਏ ਨੇ ਕਿਹਾ ਕਿ ਵਾਰਾਨਸੀ ’ਚ ਉਡਾਣ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਹੈ ਅਤੇ ਉਸ ਦਾ ਐਂਟੀਨਾ ਨੁਕਸਾਨਿਆ ਗਿਆ ਹੈ। ਵਿਸਤਾਰਾ ਦੇ ਤਰਜਮਾਨ ਨੇ ਇਕ ਬਿਆਨ ’ਚ ਕਿਹਾ ਕਿ ਉਡਾਣ ਯੂਕੇ 622 ਨਾਲ ਪੰਛੀ 5 ਅਗਸਤ ਨੂੰ ਉਸ ਸਮੇਂ ਟਕਰਾਇਆ ਜਦੋਂ ਜਹਾਜ਼ ਵਾਰਾਨਸੀ ਤੋਂ ਉੱਡਿਆ ਸੀ। -ਆਈਏਐਨਐਸ