ਮੁੰਬਈ, 14 ਫਰਵਰੀ
ਸ਼ੇਅਰ ਬਾ਼ਜ਼ਾਰ ਵਿਚ ਅੱਜ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ। ਸੈਂਸੈਕਸ ਅੱਜ 1747 ਅੰਕ ਡਿੱਗਿਆ। ਇਸ ਨਾਲ ਮਾਰਕੀਟ ਵਿਚ ਨਿਵੇਸ਼ਕਾਂ ਨੂੰ 8.29 ਲੱਖ ਕਰੋੜ ਦਾ ਘਾਟਾ ਪਿਆ। ਅੱਜ ਹਫਤੇ ਦੇ ਪਹਿਲੇ ਦਿਨ ਬਾਜ਼ਾਰ ਮੂੰਧੇ ਮੂੰਹ ਡਿੱਗਣ ਕਾਰਨ ਨਿਵੇਸ਼ਕ ਨਿਰਾਸ਼ ਹੋਏ। ਰਿਕਾਰਡ ਅਨੁਸਾਰ ਸ਼ੁੱਕਰਵਾਰ ਨੂੰ ਚਾਰ ਲੱਖ ਕਰੋੜ ਦਾ ਘਾਟਾ ਪਿਆ ਸੀ ਤੇ ਇਨ੍ਹਾਂ ਦੋ ਦਿਨਾਂ ਵਿਚ ਬਾਜ਼ਾਰ ਵਿਚ 12 ਲੱਖ ਕਰੋੜ ਦਾ ਨੁਕਸਾਨ ਹੋਇਆ।