ਨਵੀਂ ਦਿੱਲੀ, 30 ਨਵੰਬਰ
ਦਹਿਸ਼ਤਵਾਦ ਨੂੰ ਖਿੱਤੇ ਲਈ ਸਭ ਤੋਂ ਵੱਡੀ ਚੁਣੌਤੀ ਮੰਨਦਿਆਂ ਭਾਰਤ ਨੇ ਇਸ ਦੀ ਵਰਤੋਂ ਸੂਬੇ ਦੀ ਨੀਤੀ ਵਜੋਂ ਕਰਨ ਲਈ ਪਾਕਿਸਤਾਨ ਦੀ ਨਿਖੇਧੀ ਕਰਦਿਆਂ ਸ਼ੰਘਾਈ ਕੋ-ਆਪਰੇਸ਼ਨ ਆਰਗੇਨਾਈਜੇਸ਼ਨ (ਐੱਸਸੀਓ) ਤੋਂ ਇਸ ਚੁਣੌਤੀ ਦਾ ਸਾਂਝੇ ਤੌਰ ’ਤੇ ਮੁਕਾਬਲਾ ਕਰਨ ਦੀ ਮੰਗ ਕੀਤੀ। ਐੱਸਸੀਓ ਦੇ ਕੌਂਸਿਲ ਆਫ਼ ਹੈੱਡਜ਼ ਦੀ ਵਰਚੁਅਲ ਮੀਟਿੰਗ ਮੌਕੇ ਭਾਰਤ ਦੇ ਉਪ-ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਖਿੱਤੇ ਨੂੰ ਦਰਪੇਸ਼ ਸਭ ਤੋਂ ਵੱਧ ਮਹੱਤਵਪੂਰਨ ਚੁਣੌਤੀ ਦਹਿਸ਼ਤਵਾਦ ਹੈ, ਖਾਸ ਤੌਰ ’ਤੇ ਸਰਹੱਦ ਪਾਰ ਦਹਿਸ਼ਤਵਾਦ। ਉਨ੍ਹਾਂ ਕਿਹਾ,‘ਦਹਿਸ਼ਤਵਾਦ ਮਨੁੱਖਤਾ ਦਾ ਦੁਸ਼ਮਣ ਹੈ। ਅਸੀਂ, ਗੈਰ-ਸ਼ਾਸਨ ਵਾਲੇ ਮੁਲਕਾਂ ਤੋਂ ਉਭਰ ਰਹੀਆਂ ਚੁਣੌਤੀਆਂ ਤੋਂ ਭਲੀ ਭਾਂਤ ਜਾਣੂ ਹਾਂ ਅਤੇ ਉਨ੍ਹਾਂ ਮੁਲਕਾਂ ਬਾਰੇ ਵੀ ਸੁਚੇਤ ਹਾਂ, ਜੋ ਦਹਿਸ਼ਤਵਾਦ ਦੀ ਵਰਤੋਂ ਸੂਬੇ ਦੀ ਨੀਤੀ ਵਜੋਂ ਕਰਦੇ ਹਨ। -ਪੀਟੀਆਈ