ਬਰੇਲੀ (ਉੱਤਰ ਪ੍ਰਦੇਸ਼): ਇਥੇ ਬੈਂਕ ਆਫ ਬੜੋਦਾ ਦੀ ਜੰਕਸ਼ਨ ਰੋਡ ਬਰਾਂਚ ਵਿੱਚ ਬਿਨਾਂ ਮਾਸਕ ਪਹਿਨੇ ਜਬਰੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗਾਹਕ ’ਤੇ ਬੈਂਕ ਦੇ ਸੁਰੱਖਿਆ ਗਾਰਡ ਨੇ ਗੋਲੀ ਚਲਾ ਦਿੱਤੀ। ਇਸ ਘਟਨਾ ਕਾਰਨ ਰਾਜੇਸ਼ ਕੁਮਾਰ ਨਾਂ ਦਾ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਸੁਰੱਖਿਆ ਗਾਰਡ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ (ਸਿਟੀ) ਰਵਿੰਦਰ ਕੁਮਾਰ ਨੇ ਦੱਸਿਆ ਕਿ ਰਾਜੇਸ਼ ਕੁਮਾਰ ਸਵੇਰੇ 11 ਵਜੇ ਕਿਸੇ ਕੰਮ ਲਈ ਬੈਂਕ ਆਇਆ ਸੀ। -ਏਜੰਸੀ