ਨਵੀਂ ਦਿੱਲੀ, 3 ਜੁਲਾਈ
ਹਵਾਬਾਜ਼ੀ ਬਾਰੇ ਭਾਰਤੀ ਅਥਾਰਿਟੀ ਡੀਜੀਸੀਏ ਨੇ ਅੱਜ ਕਿਹਾ ਕਿ ਸੂਚੀਬੱਧ ਕੌਮਾਂਤਰੀ ਯਾਤਰੀ ਉਡਾਣਾਂ 31 ਜੁਲਾਈ ਤੱਕ ਬੰਦ ਹੀ ਰਹਿਣਗੀਆਂ। ਕੌਮਾਂਤਰੀ ਉਡਾਣਾਂ ਨੂੰ ਮੁਲਕ ਵਿਚ ਉਤਰਨ ਤੇ ਉਡਾਣ ਭਰਨ ਦੀ ਪ੍ਰਵਾਨਗੀ ਹਾਲੇ ਨਹੀਂ ਦਿੱਤੀ ਜਾਵੇਗੀ। ਹਾਲਾਂਕਿ ਕੁਝ ਕੌਮਾਂਤਰੀ ਉਡਾਣਾਂ ਚੋਣਵੇਂ ਰੂਟਾਂ ਉਤੇ ਸਥਿਤੀ ਦੇ ਹਿਸਾਬ ਨਾਲ ਚਲਾਈਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਕਰੋਨਾਵਾਇਰਸ ਮਹਾਮਾਰੀ ਕਾਰਨ ਆਮ ਯਾਤਰੀ ਉਡਾਣਾਂ 23 ਮਾਰਚ ਤੋਂ ਬੰਦ ਹਨ।
-ਪੀਟੀਆਈ