ਨਵੀਂ ਦਿੱਲੀ, 4 ਸਤੰਬਰ
ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਆਟੋਮੋਬਾਈਲ ਸਨਅਤ ਨੂੰ ਭਰੋਸਾ ਦਿੱਤਾ ਹੈ ਕਿ ਊਹ ਜੀਐੱਸਟੀ ’ਚ ਕਟੌਤੀ ਦਾ ਮੁੱਦਾ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਊਠਾਊਣਗੇ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ ਦੀ ਸਾਲਾਨਾ ਕਨਵੈਨਸ਼ਨ ਨੂੰ ਆਨਲਾਈਨ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਤਿਊਹਾਰੀ ਸੀਜ਼ਨ ਦੌਰਾਨ ਵਾਹਨਾਂ ਦੀ ਮੰਗ ਨੂੰ ਹੱਲਾਸ਼ੇਰੀ ਦੇਣ ਲਈ ਸਨਅਤਾਂ ਨੂੰ ਕੁਝ ਛੋਟਾਂ ਦਿੱਤੀਆਂ ਜਾਣਗੀਆਂ। ਸੂਬਿਆਂ ਨਾਲ ਜੀਐੱਸਟੀ ਮੁਆਵਜ਼ੇ ਦੇ ਚੱਲ ਰਹੇ ਰੇੜਕੇ ਬਾਰੇ ਜਾਵੜੇਕਰ ਨੇ ਕਿਹਾ ਕਿ ਕੇਂਦਰੀ ਮਾਲੀਆ ਵੀ ਪਹਿਲਾਂ ਤੋਂ ਬਹੁਤ ਘੱਟ ਹੈ ਅਤੇ ਦਰਾਂ ’ਚ ਕਟੌਤੀ ਦੇ ਫ਼ੈਸਲੇ ਨੂੰ ਡੂੰਆਈ ਨਾਲ ਵਿਚਾਰਨਾ ਪਵੇਗਾ।
-ਆਈਏਐਨਐਸ