ਅਹਿਮਦਾਬਾਦ, 30 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹਿਮਦਾਬਾਦ ਵਿੱਚ ਆਪਣੇ ਘਰ ਖਾਣੇ ਦਾ ਸੱਦੇ ਦੇਣ ਵਾਲੇ ਆਟੋ ਚਾਲਕ ਵਿਕਰਮ ਦਨਤਾਨੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਪ੍ਰਸ਼ੰਸਕ ਹੈ। ਉਸ ਨੂੰ ਗੁਜਰਾਤ ਦੇ ਥਲਤੇਜ ਇਲਾਕੇ ਵਿੱਚ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿੱਚ ਦੇਖਿਆ ਗਿਆ ਜਿੱਥੇ ਉਸ ਨੇ ਭਗਵਾ ਸਕਾਰਫ ਅਤੇ ਟੋਪੀ ਪਹਿਨੀ ਹੋਈ ਸੀ। ਵਿਕਰਮ ਨੇ ਕਿਹਾ ਕਿ ਉਸ ਨੇ ਅਹਿਮਦਾਬਾਦ ਦੇ ਟਾਊਨ ਹਾਲ ’ਚ 13 ਸਤੰਬਰ ਨੂੰ ਕੇਜਰੀਵਾਲ ਨੂੰ ਖਾਣੇ ਦਾ ਸੱਦਾ ਆਟੋਰਿਕਸ਼ਾ ਯੂਨੀਅਨ ਦੇ ਆਗੂਆਂ ਵੱਲੋਂ ਕਹਿਣ ’ਤੇ ਦਿੱਤਾ ਸੀ। -ਪੀਟੀਆਈ