ਰਾਮਪੁਰ (ਊੱਤਰ ਪ੍ਰਦੇਸ਼), 22 ਨਵੰਬਰ
ਰਾਮਪੁਰ ਦੇ ਸ਼ਾਹੀ ਪਰਿਵਾਰ ਦੇ ਸਾਰੇ ਅਸਾਸਿਆਂ ਦੀ ਕੀਮਤ 2,664 ਕਰੋੜ ਰੁਪਏ ਲਗਾਈ ਗਈ ਹੈ।
ਪਰਿਵਾਰ ਦੇ ਮੈਂਬਰਾਂ ਵੱਲੋਂ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਰਾਮਪੁਰ ਕੋਲ ਕੀਤੀ ਗਈ ਅਪੀਲ ਤੋਂ ਬਾਅਦ, ਅਦਾਲਤ ਵੱਲੋਂ ਨਿਯੁਕਤ ਕੀਤੇ ਗਏ ਕਮਿਸ਼ਨਰਾਂ ਵੱਲੋਂ ਸ਼ਨਿਚਰਵਾਰ ਨੂੰ ਰਾਮਪੁਰ ਦੇ ਆਖ਼ਰੀ ਨਵਾਬ ਨਾਲ ਸਬੰਧਤ ਅਸਾਸਿਆਂ ਦੀ ਅਨੁਮਾਨਿਤ ਕੀਮਤ ਸਬੰਧੀ ਜਾਣਕਾਰੀ ਅਦਾਲਤ ’ਚ ਜਮ੍ਹਾਂ ਕਰਵਾ ਦਿੱਤੀ ਗਈ। ਅਚੱਲ ਅਸਾਸਿਆਂ ਲਈ ਅਦਾਲਤ ਵੱਲੋਂ ਨਿਯੁਕਤ ਕਮਿਸ਼ਨਰ, ਐਡਵੋਕੇਟ ਅਰੁਣ ਪ੍ਰਕਾਸ਼ ਸਕਸੈਨਾ ਅਨੁਸਾਰ ਸ਼ਾਹੀ ਪਰਿਵਾਰ ਕੋਲ 2600 ਕਰੋੜ ਦੇ ਅਚੱਲ ਅਸਾਸੇ ਹਨ ਜਦੋਂਕਿ 64 ਕਰੋੜ ਰੁਪਏ ਦੇ ਚੱਲ ਅਸਾਸੇ ਹਨ। ਸੁਪਰੀਮ ਕੋਰਟ ਵੱਲੋਂ ਜਾਇਦਾਦ ਨੂੰ ਸਾਰੇ ਦਾਅਵੇਦਾਰਾਂ ’ਚ ਬਰਾਬਰ ਵੰਡਣ ਲਈ ਨਿਸ਼ਚਿਤ ਕੀਤੀ ਗਈ ਆਖ਼ਰੀ ਤਰੀਕ ਤੋਂ ਪਹਿਲਾਂ ਮਸਲਾ ਹੱਲ ਕਰਨ ਲਈ ਹੁਣ ਅਦਾਲਤ ਵੱਲੋਂ ਮਾਮਲੇ ਦੀ ਰੋਜ਼ਾਨਾ ਸੁਣਵਾਈ ਕੀਤੀ ਜਾਵੇਗੀ।
-ਆਈਏਐੱਨਐੱਸ