ਮੁੰਬਈ: ਐੱਮਐੱਨਐੱਸ ਦੇ ਮੁਖੀ ਰਾਜ ਠਾਕਰੇ ਅਤੇ ਮਹਾਰਾਸ਼ਟਰ ਦੇ ਮੰਤਰੀ ਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਵੱਲੋਂ ਅਯੁੱਧਿਆ ਫੇਰੀ ਬਾਰੇ ਆਪੋ-ਆਪਣੀਆਂ ਯੋਜਨਾਵਾਂ ਦਾ ਖੁਲਾਸਾ ਕੀਤੇ ਜਾਣ ਮਗਰੋਂ ਸ਼ਿਵ ਸੈਨਾ ਆਗੂ ਸੰਜੈ ਰਾਊਤ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੂੰ ਪਹਿਲਾਂ ਵੀ ਭਗਵਾਨ ਰਾਮ ਦਾ ਆਸ਼ੀਰਵਾਦ ਮਿਲਦਾ ਰਿਹਾ ਹੈ ਕਿਉਂਕਿ ਪਾਰਟੀ ਦੀ ਅੰਤਰ-ਆਤਮਾ ਸਾਫ਼ ਹੈ। ਰਾਜ ਠਾਕਰੇ ’ਤੇ ਚੁਟਕੀ ਲੈਂਦਿਆਂ ਰਾਊਤ ਨੇ ਕਿਹਾ ਕਿ ਜਿਹੜੇ ਲੋਕ ਸਿਆਸੀ ਮੰਤਵਾਂ ਲਈ ਮੰਦਿਰਾਂ ਦੇ ਸ਼ਹਿਰ ਜਾਂਦੇ ਹਨ, ਉਨ੍ਹਾਂ ਨੂੰ ਭਗਵਾਨ ਰਾਮ ਦਾ ਆਸ਼ੀਰਵਾਦ ਨਹੀਂ ਮਿਲਦਾ। ਰਾਊਤ ਨੇ ਕਿਹਾ, ‘‘ਸ਼ਿਵ ਸੈਨਿਕ ਅਕਸਰ ਅਯੁੱਧਿਆ ਜਾਂਦੇ ਹਨ ਤੇ ਉਨ੍ਹਾਂ ਦਾ ਉਸ ਸ਼ਹਿਰ ਨਾਲ ਮਜ਼ਬੂਤ ਰਿਸ਼ਤਾ ਹੈ। -ਪੀਟੀਆਈ