ਠਾਣੇ, 24 ਨਵੰਬਰ
ਮੁੰਬਈ ਪੁਲੀਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਦੀ ਸ਼ਮੂਲੀਅਤ ਵਾਲੇ ਇਕ ਕੇਸ ਵਿਚ ਅਦਾਲਤ ਨੇ ਅੱਜ ਇਕ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ। ਇਸ ਕੇਸ ਵਿਚ ਕੁਝ ਹੋਰ ਪੁਲੀਸ ਅਫ਼ਸਰਾਂ ਦੇ ਨਾਂ ਵੀ ਹਨ ਤੇ ਇਹ ਫ਼ਿਰੌਤੀ ਨਾਲ ਜੁੜਿਆ ਹੋਇਆ ਹੈ। ਪੁਲੀਸ 60 ਦਿਨਾਂ ਵਿਚ ਚਾਰਜਸ਼ੀਟ ਦਾਇਰ ਨਹੀਂ ਕਰ ਸਕੀ ਹੈ ਤੇ ਤਾਰਿਕ ਪ੍ਰਵੀਨ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਇਸ ਕੇਸ ਵਿਚ ਕੁੱਲ 28 ਮੁਲਜ਼ਮ ਹਨ। ਕਈ ਕੇਸਾਂ ਦਾ ਸਾਹਮਣਾ ਕਰ ਰਹੇ ਪਰਮਬੀਰ ਨੂੰ ਸੁਪਰੀਮ ਕੋਰਟ ਨੇ ਗ੍ਰਿਫ਼ਤਾਰੀ ਤੋਂ ਰਾਹਤ ਦਿੱਤੀ ਹੋਈ ਹੈ। ਇਹ ਕੇਸ ਠਾਣੇ ਨਗਰ ਥਾਣੇ ਵਿਚ ਦਰਜ ਹੈ। -ਪੀਟੀਆਈ